Patiala: 15th August, 2021
 
Modi College organised Webinar on National Integration for Nation Building
 
Multani Mal Modi College in coordination with 4 PB Girls BN & 5 PB BN NCC, Patiala organized a webinar on the topic ‘Importance of National Integration for Nation Building’ to celebrate 75Th Independence Day. The keynote speaker in this webinar was Dr. Vinay Sofat, Associate Professor, HOD, History Department, RK Arya College, Nawashahr. The speaker was formally introduced by Dr. Nidhi Gupta, Programmer Officer, NCC, M M Modi college.
College Principal Dr. Khushvinder Kumar while addressing the NCC cadets and other guests said that national integration is of utmost importance for any country as it is by unity and collective efforts that a nation may develop and grow. In his expert lecture Dr. Vinay Sofat explored the historical legacy and significance of integration of Indian republic. He said that national unity and loyalty, social equality and collective national heritage are three main adhesives to bind us together as Indians. He also emphasized on the need for students to work for upliftment of poor sections, women and deprived sections of the society which is possible with equal opportunities and modern education.
Dr. Dinesh Chahal, School of Education, Central University, Haryana also addressed the cadets and motivated them to come forward for nation building. The vote of thanks was presented by Dr. Ved Prakash Sharma, Dean, Social Sciences.
 
 
 
 
ਪਟਿਆਲਾ: 15 ਅਗਸਤ, 2021
 
ਮੋਦੀ ਕਾਲਜ ਵੱਲੋਂ ਰਾਸ਼ਟਰ ਨਿਰਮਾਣ ਲਈ ਏਕਤਾ ਦੀ ਮਹਤੱਤਾ ਤੇ ਵੈਬੀਨਾਰ ਦਾ ਆਯੋਜਨ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ 4 ਪੀ.ਬੀ.ਗਰਲਜ਼ ਐਂਡ 5 ਪੀ.ਬੀ.ਬੀ.ਐੱਨ ਐਨ.ਸੀ.ਸੀ, ਪਟਿਆਲਾ ਦੇ ਸਹਿਯੋਗ ਨਾਲ ਭਾਰਤ ਦੇ ਸੁਤੰਤਰਤਾ ਦਿਵਸ ਨੂੰ ਸਮਰਪਿਤ ਵੈਬੀਨਾਰ ‘ਰਾਸ਼ਟਰ ਨਿਰਮਾਣ ਲਈ ਰਾਸ਼ਟਰੀ ਏਕਤਾ ਦੀ ਮਹਤੱਤਾ’ ਵਿਸ਼ੇ ਤੇ ਆਯੋਜਿਤ ਕੀਤਾ ਗਿਆ।ਇਸ ਵਿੱਚ ਮੁੱਖ ਵਕਤਾ ਵੱਜੋਂ ਆਰ. ਕੇ. ਆਰੀਆ ਕਾਲਜ, ਨਵਾਂਸ਼ਹਿਰ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਵਿਨੇ ਸੌਫਤ ਸ਼ਾਮਿਲ ਹੋਏ।ਉਹਨਾਂ ਨਾਲ ਰਸਮੀ ਜਾਣ-ਪਛਾਣ ਡਾ. ਨਿਧੀ ਗੁਪਤਾ, ਪ੍ਰੋਗਰਾਮ ਅਫਸਰ, ਐੱਨ.ਸੀ.ਸੀ ਨੇ ਕਰਵਾਈ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਮੁੱਖ ਵਕਤਾ ਤੇ ਮੌਜੂਦ ਕੈਡਿਟਾਂ ਦਾ ਸਵਾਗਤ ਕਰਦਿਆ ਕਿਹਾ ਕਿ ਰਾਸ਼ਟਰੀ ਏਕਤਾ ਕਿਸੇ ਵੀ ਰਾਸ਼ਟਰ ਦੀ ਮਜ਼ਬੂਤੀ ਤੇ ਵਿਕਾਸ ਲਈ ਬੇਹੱਦ ਅਹਿਮ ਹੈ ਕਿਉਂਕਿ ਇਸੇ ਦੇ ਦਮ ਤੇ ਕੋਈ ਰਾਸ਼ਟਰ ਆਪਣੇ ਟੀਚਿਆਂ ਵਿੱਚ ਕਾਮਯਾਬ ਹੋ ਸਕਦਾ ਹੈ।ਆਪਣੇ ਭਾਸ਼ਣ ਵਿੱਚ ਬੋਲਦਿਆ ਡਾ.ਵਿਨੇ ਸੌਫਤ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਨਾਲ ਜੁੜੇ ਇਤਿਹਾਸਕ ਹਵਾਲਿਆਂ ਤੇ ਇਸ ਦੀ ਸਾਰਥਿਕਤਾ ਤੇ ਚਰਚਾ ਕੀਤੀ।ਉਹਨਾਂ ਨੇ ਦੱਸਿਆ ਕਿ ਰਾਸ਼ਟਰੀ ਏਕਤਾ ਤੇ ਵਫਾਦਾਰੀ, ਸਮਾਜਿਕ ਬਰਾਬਰੀ ਅਤੇ ਸਾਂਝਾ ਵਿਰਸਾ ਹੀ ਸਾਨੂੰ ਲਗਾਤਾਰ ਇੱਕਮੁੱਠ ਕਰਨ ਵਿੱਚ ਮਦੱਦ ਕਰ ਸਕਦਾ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਸਮਾਜ ਦੇ ਪਿੱਛੜੇ ਵਰਗਾਂ, ਔਰਤਾਂ ਤੇ ਗਰੀਬਾਂ ਦੀ ਭਲਾਈ ਲਈ ਅੱਗੇ ਆਉਣ ਦਾ ਸੱਦਾ ਵੀ ਦਿੱਤਾ ਤੇ ਕਿਹਾ ਕਿ ਇਸ ਕਾਰਜ ਨੂੰ ਨੇਪਰੇ ਚਾੜਣ ਵਿੱਚ ਆਧੁਨਿਕ ਸਿੱਖਿਆ ਤੇ ਸਮਾਨ ਅਧਿਕਾਰਾਂ ਦੀ ਭੂਮਿਕਾ ਅਹਿਮ ਹੈ।ਇਸ ਪ੍ਰੋਗਰਾਮ ਦੌਰਾਨ ਡਾ.ਦਿਨੇਸ਼ ਚਹਿਲ, ਸਕੂਲ ਆਫ ਐਜ਼ੂਕੇਸ਼ਨ, ਸੈਟਰਲ ਯੂਨੀਵਰਸਿਟੀ, ਹਰਿਆਣਾ ਨੇ ਵੀ ਕੈਡਟਾਂ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।ਉਹਨਾਂ ਨੇ ਰਾਸ਼ਟਰ ਨਿਰਮਾਣ ਵਿੱਚ ਵਿਦਿਆਰਥੀਆਂ ਨੂੰ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।ਅੰਤ ਵਿੱਚ ਧੰਨਵਾਦ ਦਾ ਮਤਾ ਡਾ.ਵੇਦ ਪ੍ਰਕਾਸ਼ ਸ਼ਰਮਾ, ਡੀਨ. ਸੌਸ਼ਲ ਸ਼ਾਇੰਸਿਜ਼ ਨੇ ਪੇਸ਼ ਕੀਤਾ।


 
List of Participants